ਕੇਵਲ ਅੰਗਰੇਜ਼ੀ ਅਤੇ ਫ਼ਰੈਂਚ ਵਿੱਚ ਉਪਲਬਧ
ਕੀ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਕੈਨੇਡਾ ਵਿੱਚ ਟਾਈਪ 1 ਸ਼ੂਗਰ ਦੀ ਬਿਮਾਰੀ (ਡਾਇਬਿਟੀਜ਼) ਜਾਂ (LADA)ਹੈ ?
ਸਾਂਭ-ਸੰਭਾਲ, ਇਲਾਜ ਅਤੇ ਤਕਨਾਲੋਜੀਆਂ ਤੱਕ ਪਹੁੰਚ ਵਿੱਚ ਸੁਧਾਰ ਕਰਨ ਲਈ ਬੈੱਟਰ (BETTER) ਰਜਿਸਟਰੀ ਵਿੱਚ ਭਾਗ ਲੈ ਕੇ ਖੋਜ ਵਿੱਚ ਯੋਗਦਾਨ ਪਾਓ।
ਹੁਣੇ ਹੀ ਰਜਿਸਟਰ ਕਰੋ
ਅਸੀਂ ਕੌਣ ਹਾਂ?
ਬੈਟਰ (BETTER) ਪ੍ਰੋਜੈਕਟ ਕੈਨੇਡੀਅਨ ਖੋਜ ਦੀ ਇੱਕ ਪਹਿਲ-ਕਦਮੀ ਹੈ ਜਿਸ ਦੀ ਅਗਵਾਈ ਖੋਜਕਰਤਾਵਾਂ, ਟਾਈਪ 1 ਸ਼ੂਗਰ ਦੀ ਬਿਮਾਰੀ ਵਾਲੇ ਵਿਅਕਤੀਆਂ, ਸਿਹਤ ਸੰਭਾਲ ਪੇਸ਼ਾਵਰਾਂ ਅਤੇ ਨੀਤੀ ਨਿਰਮਾਤਾਵਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਜੋ ਕੈਨੇਡਾ ਵਿੱਚ ਟਾਈਪ 1 ਸ਼ੂਗਰ ਦੀ ਬਿਮਾਰੀ ਵਾਲੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਕੀਤਾ ਜਾ ਸਕੇ।
ਬੈਟਰ (BETTER) ਰਜਿਸਟਰੀ ਕੀ ਹੈ?
ਰਜਿਸਟਰੀ ਇੱਕ ਕਿਸਮ ਦੀ ਜਨ ਗਣਨਾ ਹੈ। ਬੈਟਰ (BETTER) ਰਜਿਸਟਰੀ ਦਾ ਉਦੇਸ਼ ਟਾਈਪ 1 ਸ਼ੂਗਰ ਦੀ ਬਿਮਾਰੀ ਨਾਲ ਪੀੜਤਾਂ ਦੀ ਅਸਲੀਅਤ ਨੂੰ ਬਿਹਤਰ ਢੰਗ ਨਾਲ ਦਰਸਾਉਣਾ ਅਤੇ ਇਲਾਜਾਂ ਅਤੇ ਤਕਨਾਲੋਜੀਆਂ ਤੱਕ ਬਿਹਤਰ ਪਹੁੰਚ ਨੂੰ ਉਤਸ਼ਾਹਤ ਕਰਨਾ ਹੈ। ਕੈਨੇਡਾ ਵਿੱਚ ਟਾਈਪ 1 ਸ਼ੂਗਰ ਦੀ ਬਿਮਾਰੀ (ਜਾਂ LADA) ਤੋਂ ਪੀੜਤ ਕੋਈ ਵੀ ਵਿਅਕਤੀ ਜਾਂ ਜਿਸਦਾ ਕੋਈ ਬੱਚਾ ਇਸ ਅਵਸਥਾ ਤੋਂ ਪੀੜਤ ਹੋਵੇ, ਇੱਕ ਜਾਂ ਵਧੇਰੇ ਆਨਲਾਈਨ ਪ੍ਰਸ਼ਨਾਵਲੀਆਂ ਰਾਹੀਂ ਆਪਣੇ ਅਨੁਭਵ ਰਜਿਸਟਰ ਅਤੇ ਸਾਂਝੇ ਕਰ ਸਕਦਾ ਹੈ।
ਰਜਿਸਟਰ ਕਰਨ ਲਈ ਕਿਹੜੇ ਕਦਮ ਹਨ?
ਰਜਿਸਟਰੇਸ਼ਨ ਦੀ ਪ੍ਰਕਿਰਿਆ ਸਰਲ ਹੈ ਅਤੇ ਕੇਵਲ ਕੁਝ ਸੌਖੇ ਕਦਮ ਚੁੱਕਣੇ ਹਨ।
ਸਰਵੇਖਣ ਤੱਕ ਪਹੁੰਚ ਕਰਨ ਲਈ ਆਪਣੀ ਅਵਸਥਾ ਨਾਲ ਸੰਬੰਧਿਤ ਲਿੰਕ ’ਤੇ ਕਲਿੱਕ ਕਰੋ।
ਬੇਨਤੀ ਕੀਤੀ ਗਈ ਜਾਣਕਾਰੀ ਨਾਲ ਸਰਵੇਖਣ ਨੂੰ ਮੁਕਮੰਲ ਕਰੋ।
ਸਰਵੇਖਣ ਦਾਖ਼ਲ ਕਰੋ।
ਵਿਕਲਪਿਕ
ਚੁਣੋ ਕਿ ਜੇ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ।
ਤੁਸੀਂ ਸਾਈਨ ਅੱਪ ਕਰ ਲਿਆ ਹੈ!
ਸਾਡੇ ਵੈੱਬੀਨਾਰ ਰੀਪਲੇਅ ਤੱਕ ਪਹੁੰਚ ਕਰਨ ਲਈ ਆਪਣਾ ਪਾਸਵਰਡ ਪ੍ਰਾਪਤ ਕਰਨ ਵਾਸਤੇ ਆਪਣੀ ਈਮੇਲ ਨਾਲ ਕੁਨੈਕਟ ਕਰੋ। (ਕੇਵਲ ਅੰਗਰੇਜ਼ੀ ਅਤੇ ਫ਼ਰੈਂਚ ਵਿੱਚ ਉਪਲਬਧ)
ਸਾਡੀਆਂ ਹੋਰ ਪਹਿਲ-ਕਦਮੀਆਂ
ਬੈਟਰ (BETTER) ਪ੍ਰੋਜੈਕਟ ਬੈਟਰ (BETTER) ਰਜਿਸਟਰੀ ਤੋਂ ਅਗਾਂਹ ਜਾਂਦਾ ਹੈ ਅਤੇ ਟਾਈਪ 1 ਸ਼ੂਗਰ ਦੀ ਬਿਮਾਰੀ ਵਾਲੇ ਜੀਵਨ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕਈ ਹੋਰ ਪਹਿਲ-ਕਦਮੀਆਂ ਦੀ ਪੇਸ਼ਕਸ਼ ਕਰਦਾ ਹੈ। ਰਜਿਸਟਰੀ ਤੋਂ ਇਲਾਵਾ, ਅਸੀਂ SUPPORT (ਸੁਪੋਰਟ) ਆਨਲਾਈਨ ਸਵੈ-ਸਿਖਲਾਈ ਪਲੇਟਫ਼ਾਰਮ ਵਿਕਸਤ ਕੀਤਾ ਹੈ, ਇੱਕ ਅਜਿਹਾ ਸਰੋਤ ਜੋ ਟਾਈਪ 1 ਸ਼ੂਗਰ ਦੀ ਬਿਮਾਰੀ ਰੋਗ ਹੁੰਦੇ ਹੋਏ ਵੀ ਬਿਹਤਰ ਜੀਵਨ ਗੁਜ਼ਾਰਨ ਲਈ ਅਵੱਸ਼ਕ ਜਾਣਕਾਰੀ ਪ੍ਰਦਾਨ ਕਰਦਾ ਹੈ। ਅਸੀਂ ਗਿਆਨ ਵਿੱਚ ਵਾਧਾ ਕਰਨ, ਇਲਾਜਾਂ ਵਿੱਚ ਸੁਧਾਰ ਕਰਨ ਅਤੇ ਤਕਨਾਲੋਜੀਆਂ ਦੀ ਵਰਤੋਂ ਨੂੰ ਸੁਯੋਗ ਬਣਾਉਣ ਲਈ ਕਲੀਨਿਕਾਂ ਵਿੱਚ ਖੋਜ ਪ੍ਰੋਜੈਕਟ ਅਤੇ ਬਾਇਓਬੈਂਕ ਦਾ ਸੰਚਾਲਨ ਵੀ ਕਰਦੇ ਹਾਂ। ਇਹ ਦੋ ਹੋਰ ਪਹਿਲ-ਕਦਮੀਆਂ ਵਰਤਮਾਨ ਸਮੇਂ ਕੇਵਲ ਅੰਗਰੇਜ਼ੀ ਅਤੇ ਫ਼ਰੈਂਚ ਵਿੱਚ ਉਪਲਬਧ ਹਨ।





